Connect with us

ਪੰਜਾਬੀ

5ਵੀਂ ‘ਚ 9 ਤੇ 8ਵੀਂ ‘ਚ 12 ਸਾਲ ਦੇ ਬੱਚੇ, PSEB ਵੱਲੋਂ ਦਾਖਲੇ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ

Published

on

9 in 5th and 12 years in 8th, PSEB issues new guidelines for admission

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲਿਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਦੀਆਂ ਕਲਾਸਾਂ ਵਿੱਚ ਦਾਖਲਾ 15 ਮਈ ਤੱਕ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸਕੂਲ ਮੁਖੀ ਨੂੰ ਬੋਰਡ ਦੀਆਂ ਜਮਾਤਾਂ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਸਕੂਲਾਂ ਨੂੰ ਹਰ ਵਿਦਿਆਰਥੀ ਦੀ 75 ਫੀਸਦੀ ਹਾਜ਼ਰੀ ਦਾ ਟੀਚਾ ਪੂਰਾ ਕਰਨਾ ਹੋਵੇਗਾ। ਪੰਜਵੀਂ ਜਮਾਤ ਵਿੱਚ ਦਾਖ਼ਲਾ ਸਿਰਫ਼ ਚੌਥੀ ਜਮਾਤ ਪਾਸ ਕਰਨ ਵਾਲਿਆਂ ਨੂੰ ਹੀ ਦਿੱਤਾ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਸਰਕਾਰੀ ਏਫੀਲਿਏਟਿਡ, ਏਡਿਡ, ਐਸੋਸੀਏਟਿਡ ਸਕੂਲਾਂ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਕਿਸੇ ਵੀ ਸਕੂਲ ਵੱਲੋਂ ਸਟੂਡੈਂਟ ਦਾ ਹੈਲਡ ਬੈਕ ਨਾ ਕੀਤਾ ਹੋਵੇ। ਜਾਂ ਫਿਰ ਪੰਜਵੀਂ ਕਲਾਸ ਵਿੱਚ ਦਾਖਲਾ ਹੋ ਵਾਲੇ ਬੱਚੇ ਦੀ 31 ਮਾਰਚ ਤੱਕ ਘੱਟੋ-ਘੱਟ 9 ਸਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ 8ਵੀਂ ਜਮਾਤ ਲਈ ਘੱਟੋ-ਘੱਟ 12 ਸਾਲ ਦੀ ਉਮਰ ਦੇ ਬੱਚੇ ਨੂੰ ਹੀ ਦਾਖਲਾ ਮਿਲੇਗਾ। ਯੋਗਤਾ ਦੀ ਪੁਸ਼ਟੀ ਕਰਨਾ ਸਕੂਲ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ।

Facebook Comments

Trending