ਅਪਰਾਧ
ਬਿਜਲੀ ਬੋਰਡ ਦਾ ਅਧਿਕਾਰੀ ਦੱਸ ਕੇ ਕਾਰੋਬਾਰੀ ਕੋਲੋਂ ਠੱਗੇ 8 ਲੱਖ, ਜਾਣੋ ਕਿਸ ਤਰ੍ਹਾਂ ਖਾਤਾ ਕੀਤਾ ਖ਼ਾਲੀ
Published
2 years agoon
ਲੁਧਿਆਣਾ : ਖ਼ੁਦ ਨੂੰ ਬਿਜਲੀ ਬੋਰਡ ਦਾ ਅਧਿਕਾਰੀ ਦੱਸਣ ਵਾਲੇ ਸਾਈਬਰ ਠੱਗ ਨੇ ਬਿਜਲੀ ਦਾ ਮੀਟਰ ਕੱਟੇ ਜਾਣ ਦਾ ਡਰ ਦਿਖਾ ਕੇ ਕਾਰੋਬਾਰੀ ਕੋਲੋਂ ਇਕ ਐਪ ਡਾਊਨਲੋਡ ਕਰਵਾਇਆ ਤੇ ਓਟੀਪੀ ਹਾਸਲ ਕਰਕੇ ਉਸ ਦਾ ਖਾਤਾ ਖਾਲੀ ਕਰ ਦਿੱਤਾ। ਠੱਗ ਨੇ ਕਾਰੋਬਾਰੀ ਦੇ ਖਾਤੇ ‘ਚੋਂ 10 ਟ੍ਰਾਂਸਜੈਕਸ਼ਨ ਕੀਤੀਆਂ ਤੇ 8 ਲੱਖ ਤੋਂ ਵੱਧ ਦੀ ਰਕਮ ‘ਤੇ ਸਾਈਬਰ ਡਾਕਾ ਮਾਰ ਲਿਆ।
ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਨਿਊ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਹਰਮੇਲ ਸਿੰਘ ਦੇ ਬਿਆਨ ‘ਤੇ ਅਣਪਛਾਤੇ ਸਾਈਬਰ ਅਪਰਾਧੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਮੇਲ ਸਿੰਘ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਨੰਬਰ ਤੋਂ ਮੈਸੇਜ ਆਇਆ, ਜਿਸ ਵਿੱਚ ਉਨ੍ਹਾਂ ਦਾ ਪਿਛਲੇ ਮਹੀਨੇ ਦਾ ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਦੀ ਗੱਲ ਲਿਖੀ ਗਈ। ਮੈਸੇਜ ਭੇਜਣ ਵਾਲੇ ਨੇ ਇਹ ਵੀ ਲਿਖਿਆ ਕਿ ਜੇਕਰ ਬਿੱਲ ਤੁਰੰਤ ਅਪਡੇਟ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਮੀਟਰ ਕੱਟ ਦਿੱਤਾ ਜਾਵੇਗਾ।
ਮੈਸੇਜ ਪੜ੍ਹਦੇ ਹੀ ਹਰਮੇਲ ਸਿੰਘ ਨੇ ਮੈਸੇਜ ‘ਚ ਦਿੱਤੇ ਗਏ ਮੋਬਾਈਲ ਨੰਬਰ ‘ਤੇ ਫੋਨ ਕੀਤਾ। ਫੋਨ ਰਿਸੀਵ ਕਰਦੇ ਹੀ ਕਾਲਰ ਨੇ ਆਖਿਆ ਕਿ ਉਹ ਬਿਜਲੀ ਬੋਰਡ ਦਾ ਅਧਿਕਾਰੀ ਹੈ। ਕਾਲਰ ਨੇ ਗੱਲਾਂ ਵਿਚ ਲਗਾ ਕੇ ਬਿੱਲ ਅਪਡੇਟ ਕਰਨ ਦਾ ਝਾਂਸਾ ਦੇ ਕੇ ਹਰਮੇਲ ਸਿੰਘ ਕੋਲੋਂ ਐਨੀ ਡਿਸਕ ਐਪ ਡਾਊਨਲੋਡ ਕਰਵਾ ਲਿਆ। ਕੁਝ ਹੀ ਮਿੰਟਾਂ ਬਾਅਦ ਸਾਈਬਰ ਠੱਗ ਦਾ ਫਿਰ ਤੋਂ ਫੋਨ ਆਇਆ ਅਤੇ ਉਸਨੇ ਬਿਜਲੀ ਦਾ ਖਾਤਾ ਅਪਡੇਟ ਕਰਨ ਲਈ ਹਰਮੇਲ ਸਿੰਘ ਕੋਲੋਂ ਐਪ ‘ਤੇ ਆਇਆ ਓਟੀਪੀ ਲੈ ਲਿਆ। 10 ਟ੍ਰਾਂਜੈਕਸ਼ਨਾਂ ਵਿੱਚ ਹਰਮੇਲ ਸਿੰਘ ਦੇ ਖਾਤੇ ‘ਚੋਂ 8 ਲੱਖ 1977 ਰੁਪਏ ਟਰਾਂਸਫਰ ਕਰ ਲਏ ਗਏ।
You may like
-
ਆਰੀਆ ਕਾਲਜ ‘ਚ ਸੜਕ ਸੁਰੱਖਿਆ ਨਿਯਮ ਅਤੇ ਸਾਈਬਰ ਅਪਰਾਧ ਸੁਰੱਖਿਆ ‘ਤੇ ਭਾਸ਼ਣ
-
ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਹੋ ਜਾਣ ਸਾਵਧਾਨ
-
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨਾਇਆ ਅੰਤਰਰਾਸ਼ਟਰੀ ਵਾਤਾਵਰਨ ਦਿਵਸ
-
ਸਾਈਬਰ ਕ੍ਰਾਈਮ ਅਤੇ ਸੜਕ ਸੁਰੱਖਿਆ ਬਾਰੇ ਕਰਵਾਇਆ ਸੈਮੀਨਾਰ
-
ਟ੍ਰੈਫਿਕ ਨਿਯਮਾਂ ਅਤੇ ਸਾਈਬਰ ਕ੍ਰਾਈਮ ਬਾਰੇ ਜਾਗਰੂਕਤਾ ਮੁਹਿੰਮ ਦਾ ਆਯੋਜਨ
-
ਸਰਕਾਰੀ ਕਾਲਜ ‘ਚ ਵਿਦਿਆਰਥਣਾਂ ਨੂੰ ਸਾਇਬਰ ਕਰਾਇਮ ਤੋਂ ਕਰਵਾਇਆ ਜਾਣੂ