ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ 79ਵਾਂ ਸਾਲਾਨਾ ਖੇਡ ਸਮਾਰੋਹ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਕੀਤੇ ਗਏ ਮਾਰਚ ਪਾਸਟ ਨਾਲ ਹੋਈ। ਮਾਨਯੋਗ ਰਵਿਦਰ ਸਿੰਘ (ਅੰਤਰ ਰਾਸ਼ਟਰੀ ਬਾਕਸਿੰਗ ਕੋਚ), ਜ਼ਿਲ੍ਹਾ ਖੇਡ ਅਫਸਰ, ਲੁਧਿਆਣਾ ਨੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਅਤੇ ਸ. ਤੇਜਾ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਦੇ ਪਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਨੇ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਆਖਿਆ। ਮੁੱਖ ਮਹਿਮਾਨ ਨੇ ਹਵਾ ਵਿੱਚ ਗੁਬਾਰੇ ਛੱਡ ਕੇ ਖੇਡ ਸਮਾਰੋਹ ਦੇ ਆਰੰਭ ਦਾ ਐਲਾਨ ਕੀਤਾ। ਕਾਲਜ ਦੀਆਂ ਹੋਣਹਾਰ ਖਿਡਾਰਨਾਂ ਨੇ ਮਸ਼ਾਲ ਰੌਸ਼ਨ ਕੀਤੀ।
ਕਾਲਜ ਦੇ ਪਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਨੇ ਮੁੱਖ ਮਹਿਮਾਨ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾ ਕੱਢ ਕੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਜਿੰਦਗੀ ਵਿੱਚ ਮਿਹਨਤ ਅਨੁਸ਼ਾਸ਼ਨ ਅਤੇ ਲਗਨ ਦਾ ਮਹੱਤਵ ਸਮਝਾਇਆ। ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕਲਾ ਅਤੇ ਖੇਡਾਂ ਸਯੋਗ ਨੂੰ ਪ੍ਰਸਤੁਤ ਕਰਨ ਵਾਲੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ ਅਤੇ ਪਾਇਪ ਬੈਂਡ ਨੇ ਵੀ ਪੇਸ਼ਕਾਰੀ ਦਿੱਤੀ।
ਸਾਲਾਨਾ ਖੇਡ ਸਮਾਰੋਹ ਦੇ ਬਾਅਦ ਦੁਪਿਹਰ ਦੇ ਪ੍ਰੋਗਰਾਮ ਵਿੱਚ ਡਾ. ਪ੍ਰਗਿਆ ਜੈਨ (ਆਈ.ਪੀ.ਐਸ) ਏ.ਡੀ.ਸੀ.ਪੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਨੇ ਮੁੱਖ ਮਹਿਮਾਨ ਡਾ. ਪ੍ਰਗਿਆ ਜੈਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸਮਾਗਮ ਦੇ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕ ਤੇ ਆਪਣੇ ਭਾਸ਼ਣ ਵਿੱਚ ਡਾ. ਪ੍ਰਗਿਆ ਜੈਨ ਨੇ ਪੁਲਿਸ ਸੇਵਾਵਾਂ ਦੀ ਮਹੱਤਤਾ ਬਿਆਨ ਕੀਤੀ ਅਤੇ ਵਿਦਿਆਰਥਣਾਂ ਨੂੰ ਸਿਵਲ ਸੇਵਾਵਾਂ ਵਿੱਚ ਆਉਣ ਦੀ ਪ੍ਰੇਰਨਾ ਦਿੱਤੀ। ਆਪਣੇ ਪ੍ਰੇਰਨਾਮਈ ਭਾਸ਼ਣ ਵਿੱਚ ਉਹਨਾਂ ਵਿਦਿਆਰਥਣਾਂ ਨੂੰ ਜਿੰਦਗੀ ਵਿੱਚ ਨਕਾਰਾਤਮਕਤਾ ਅਤੇ ‘ ਮੈਂ ਨਹੀਂ ਕਰ ਸਕਦੀ ‘ ਵਰਗੇ ਵਿਚਾਰਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਸ਼੍ਰੀਮਤੀ ਸਰਿਤਾ ਨੇ ਸਾਲਾਨਾ ਖੇਡ ਰਿਪੋਰਟ ਪੜ੍ਹੀ।
ਮੁੱਖ ਮਹਿਮਾਨ ਡਾ. ਪ੍ਰਗਿਆ ਜੈਨ (ਆਈ.ਪੀ.ਐਸ) ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਬੀ.ਏ ਭਾਗ ਪਹਿਲਾ ਦੀ ਇਸ਼ਾ ਨੂੰ ਬੈਸਟ ਐਥਲੀਟ, ਭਾਵਿਕਾ, ਬੀ.ਏ. ਭਾਗ ਨੂੰ ਬੈਸਟ ਪਲੇਅਰ ਆਫ ਦਾ ਈਅਰ ਅਤੇ ਜੀਵਨ ਲਤਾ ਨੂੰ ਸਟਰੌਗੈਸਟ ਗਰਲ ਦਾ ਖਿਤਾਬ ਮਿਿਲਆ । ਵਿਦਿਆਰਥਣਾਂ ਵੱਲੋਂ ਜ਼ੋਰਦਾਰ ਲੋਕਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਤੇ ਪੀ.ਟੀ.ਏ ਦੇ ਸੀਨੀਅਰ ਮੈਂਬਰ ਅਤੇ ਹੋਰ ਮਹਿਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸੈਲਫ ਡਿਫੈਂਸ ਦੀ ਪੇਸ਼ਕਾਰੀ ਵੀ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀਮਤੀ ਸਰਿਤਾ ਅਤੇ ਖੇਡ ਸਮਾਰੋਹ ਦੇ ਅਨਾਉਂਸਰ ਦੀ ਭੂਮਿਕਾ ਡਾ. ਸ਼ਰਨਜੀਤ ਕੌਰ ਪਰਮਾਰ, ਡਾ. ਜਸਲੀਨ ਕੌਰ, ਡਾ. ਮਨੀਸ਼ਾ ਅਤੇ ਡਾ. ਪਰਮਜੀਤ ਕੌਰ ਨੇ ਨਿਭਾਈ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਨਿਵੇਦਿਤਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ।