ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਦੀ ਗਵਰਨਿੰਗ ਬਾਡੀ ਦੀ ਮੀਟਿੰਗ 74ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਸਬੰਧੀ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫਿਕੋ ਦੀ ਪ੍ਰਧਾਨਗੀ ਹੇਠ ਹੋਈ।
ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ. ਸੁਰਜੀਤ ਸਿੰਘ ਚੱਗਰ ਚੇਅਰਮੈਨ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਮੁੱਖ ਮਹਿਮਾਨ, ਸ਼੍ਰੀ ਪੰਕਜ ਸ਼ਰਮਾ ਮੈਂਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸ਼੍ਰੀ ਅਜੇ ਨਈਅਰ ਮੈਨੇਜਿੰਗ ਡਾਇਰੈਕਟਰ ਐੱਫ.ਐੱਮ.ਆਈ. ਲਿਮਟਿਡ ਐਮਐਸਐਮਈ ਡਿਵੈਲਪਮੈਂਟ ਐਂਡ ਫੈਸਿਲੀਟੇਸ਼ਨ ਦਫ਼ਤਰ, ਪ੍ਰਤਾਪ ਚੌਕ ਵਿਖੇ 26 ਜਨਵਰੀ ਨੂੰ ਸਵੇਰੇ 10.00 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ |
ਫਿਕੋ ਆਈ.ਐਮ.ਐਸ.ਐਮ.ਈ.ਆਫ਼.ਇੰਡੀਆ ਦੇ ਬੈਨਰ ਹੇਠ 35 ਐਸੋਸੀਏਸ਼ਨਾਂ ਮਿਲ ਕੇ ਗਣਤੰਤਰ ਦਿਵਸ ਮਨਾਉਣਗੀਆਂ। ਫਿਕੋ, ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਲੋੜ ਹੈ।