Connect with us

ਅਪਰਾਧ

ਈਡੀ ਅਫ਼ਸਰ ਬਣ ਲੁਧਿਆਣਾ ਦੇ ਡੇਰੇ ਤੋਂ ਨੌਸਰਬਾਜ਼ਾਂ ਨੇ ਉਡਾਈ ਸੀ 7 ਲੱਖ ਦੀ ਨਕਦੀ, 3 ਦਿਨ ਬਾਅਦ ਕੇਸ ਦਰਜ

Published

on

7 lakh cash stolen from Ludhiana dera to become ED officer, case registered 3 days later

ਲੁਧਿਆਣਾ: ਸਾਹਨੇਵਾਲ ‘ਚ ਇੰਨਫੋਰਸਮੈਂਟ ਡਿਪਾਰਟਮੈਂਟ ਦੇ ਅਧਿਕਾਰੀ ਬਣ ਕੇ ਲੁੱਟ ਕਰਨ ਦੇ ਮਾਮਲੇ ‘ਚ ਤਿੰਨ ਦਿਨ ਬਾਅਦ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇੰਨੇ ਵੱਡੇ ਮਾਮਲੇ ਨੂੰ ਵੈਰੀਫਾਈ ਕਰਨ ‘ਚ ਹੀ ਪੁਲਿਸ ਨੇ ਇੰਨੇ ਦਿਨ ਲਗਾ ਦਿੱਤੇ ਹਨ ਤੇ ਮੁਲਜ਼ਮਾਂ ਨੂੰ ਫੜਨ ਬਾਰੇ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ। ਡੇਰੇ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਡੇਰੇ ‘ਚ ਹਰਭਜਨ ਸਿੰਘ ਦਵਾਖਾਨਾ ਚਲਾਉਂਦਾ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 8 ਮਾਰਚ ਦੀ ਰਾਤ 9 ਵਜਕੇ 30 ਮਿੰਟ ‘ਤੇ ਦਰਵਾਜਾ ਖੜਕਿਆ ਤੇ ਉਹ ਬਾਹਰ ਗਏ , ਦੇਖਿਆ ਤਾਂ ਗੇਟ ‘ਤੇ ਤਿੰਨ ਲੋਕ ਖੜੇ ਸੀ। ਉਨ੍ਹਾਂ ਨੇ ਕਿਹਾ ਕਿ ਉਹ ਈਡੀ ਦੇ ਅਧਿਕਾਰੀ ਹਨ। ਬਾਬਾ ਕਿਥੇ ਹੈ ਇਹ ਸ਼ਬਦ ਕਹਿੰਦਿਆ ਹੀ ਉਹ ਅੰਦਰ ਵੜ ਗਏ ਤੇ ਉਨ੍ਹਾਂ ਦੇ ਪਿੱਛੇ ਹੀ ਤਕਰੀਬਨ 12 ਤੋਂ 13 ਲੋਕ ਹੋਰ ਅੰਦਰ ਆ ਗਏ।

ਸਾਰਿਆਂ ਨੇ ਚਿੱਟੀ ਕਮੀਜ਼ ਤੇ ਵੱਖ-ਵੱਖ ਰੰਗਾਂ ਦੀ ਪੈਂਟ ਪਾਈ ਹੋਈ ਸੀ। ਸਾਰੇ ਹਿੰਦੀ ਬੋਲ ਰਹੇ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਪਤਾ ਲੱਗਾ ਹੈ ਕਿ ਇਥੇ ਕਰੋੜਾ ਰੁਪਏ ਦਾ ਕੈਸ਼ ਪਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਸਭ ਨੂੰ ਪਾਸੇ ਬਿਠਾ ਕੇ ਸਾਰੇ ਘਰ ਦੀ ਤਲਾਸ਼ੀ ਲਈ। ਲੁਟੇਰੇ ਨੇ 7 ਲੱਖ ਰੁਪਏ ਕਬਜ਼ੇ ‘ਚ ਲਏ ਤੇ ਕਿਹਾ ਕਿ ਇਸ ਦਾ ਹਿਸਾਬ ਈਡੀ ਅਫ਼ਸਰ ਨੂੰ ਦੇਣਾ ਪਵੇਗਾ।

ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ ਪਰ ਪੁਲਿਸ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਘੂਵੀਰ ਸਿੰਘ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਨੌਸਰਬਾਜ਼ਾਂ ਦਾ ਪਤਾ ਲਗਾ ਲਿਆ ਜਾਵੇਗਾ।

Facebook Comments

Trending