ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ , ਸਿਵਲ ਲਾਈਨਜ਼, ਲੁਧਿਆਣਾ ਵੱਲੋਂ ਸਵੱਛ ਭਾਰਤ ਅਭਿਆਨ ਅਤੇ ਐਫਆਈਟੀ ਇੰਡੀਆ ਮੁਹਿੰਮ ਥੀਮ ਦੇ ਨਾਲ 7 ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ NSS ਵਾਲੰਟੀਅਰਾਂ ਦੁਆਰਾ ਕੀਤਾ ਗਿਆ। ਐਨਐਸਐਸ ਵਾਲੰਟੀਅਰਾਂ ਵੱਲੋਂ ਰੋਜ਼ਾਨਾ ਸਵੇਰ ਦੀ ਸਭਾ, ਸਰੀਰਕ ਕਸਰਤ ਅਤੇ ਯੋਗਾ ਕੀਤਾ ਗਿਆ ।ਕੈਂਪ ਦੌਰਾਨ ਐਨਐਸਐਸ ਵਲੰਟੀਅਰਾਂ ਨੇ ਗੋਦ ਲਏ ਪਿੰਡ ਲਲਤੋਂ ਕਲਾਂ ਦਾ ਦੌਰਾ ਕੀਤਾ।
ਉਨ੍ਹਾਂ ਨੇ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਅਤੇ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪਿਰਾਮਿਡ, ਲੁਧਿਆਣਾ ਦਾ ਵੀ ਦੌਰਾ ਕੀਤਾ। ਕੈਂਪ ਦੇ ਵਿਸ਼ੇ ਨਾਲ ਸਬੰਧਤ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਐਨਐਸਐਸ ਵਲੰਟੀਅਰਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਵੱਛਤਾ ਮੁਹਿੰਮ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਕਾਲਜ ਵੱਲੋਂ ਕਰਵਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਮਾਗਮਾਂ ਵਿੱਚ ਐਨ.ਐਸ.ਐਸ ਵਾਲੰਟੀਅਰਾਂ ਨੇ ਵੀ ਸ਼ਿਰਕਤ ਕੀਤੀ ।ਉਨ੍ਹਾਂ ਨੇ ਲੰਗਰ ਤਿਆਰ ਕੀਤਾ ਅਤੇ ਵਰਤਾਇਆ ਅਤੇ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਪ੍ਰੋਗਰਾਮ ਵਿੱਚ ਭਾਗ ਲਿਆ ।ਕੈਂਪ ਦੌਰਾਨ ਵੱਖ-ਵੱਖ ਐਕਸਟੈਨਸ਼ਨ ਲੈਕਚਰ ਵੀ ਕਰਵਾਏ ਗਏ। ਡਾ. ਤ੍ਰਿਪਤਾ, ਐਸੋਸੀਏਟ ਪ੍ਰੋ: ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਵੱਲੋਂ ਸੰਚਾਰ ਸਕਿੱਲ ਤੇ ਐਕਸਟੈਨਸ਼ਨ ਲੈਕਚਰ ਦਿੱਤਾ ਗਿਆ।
ਗੁਰੂ ਗੋਬਿੰਦ ਸਟੱਡੀ ਤੋਂ ਜਸਪਾਲ ਸਿੰਘ ਨੇ ਨੈਤਿਕ ਕਦਰਾਂ-ਕੀਮਤਾਂ ਬਾਰੇ ਲੈਕਚਰ ਦਿੱਤਾ। ਡਾ.ਗੁਰਿੰਦਰਦੀਪ ਸਿੰਘ ਗਰੇਵਾਲ, ਬਲੱਡ ਬੈਂਕ ਇੰਚਾਰਜ ਦਿਨ ਦੇ ਮੁੱਖ ਮਹਿਮਾਨ ਸਨ।ਆਪਣੇ ਭਾਸ਼ਣ ਦੌਰਾਨ ਉਹਨਾਂ ਨੇ NSS ਵਾਲੰਟੀਅਰਾਂ ਨੂੰ ਖੂਨਦਾਨ ਦੀ ਲੋੜ ਅਤੇ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਮਨੋਰੰਜਨ ਪ੍ਰੋਗਰਾਮ ਪੇਸ਼ ਕੀਤਾ। ਕੈਂਪ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡਣ ਨਾਲ ਸਮਾਪਤ ਹੋਇਆ।