Connect with us

ਪੰਜਾਬ ਨਿਊਜ਼

‘ਖੇਡਾਂ ਵਤਨ ਪੰਜਾਬ ਦੀਆਂ’ ਕਾਰਨ ਬਦਲਿਆ 6ਵੀਂ ਤੋਂ 12ਵੀਂ ਦੀ ਟਰਮ ਪ੍ਰੀਖਿਆ ਦਾ ਸ਼ਡਿਊਲ

Published

on

6th to 12th term exam schedule changed due to 'Khedan Watan Punjab'

ਲੁਧਿਆਣਾ : ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ 6ਵੀਂ ਤੋਂ 12ਵੀਂ ਕਲਾਸ ਦੀ ਟਰਮ ਪ੍ਰੀਖਿਆ ਦੀ ਸੋਧੀ ਹੋਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ 11 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 25 ਸਤੰਬਰ ਤੱਕ ਚੱਲੇਗੀ। ਵਿਭਾਗ ਵੱਲੋਂ ਡੇਟਸ਼ੀਟ ਦੇ ਨਾਲ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਇਸ ਪ੍ਰੀਖਿਆ ਲਈ 6ਵੀਂ ਤੋਂ 12ਵੀਂ ਕਲਾਸ ਤੱਕ ਦਾ ਸਿਲੇਬਸ ਅਗਸਤ ਮਹੀਨੇ ਤੱਕ ਦਾ ਹੋਵੇਗਾ।

ਪ੍ਰੀਖਿਆ ਦਾ ਸਮਾਂ 8.30 ਵਜੇ ਤੋਂ 11.30 ਵਜੇ ਤੱਕ ਦਾ ਹੋਵੇਗਾ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੇ ਵੱਖ-ਵੱਖ ਵਿਸ਼ਿਆਂ ਦੇ ਸੈਂਪਲ ਪੇਪਰਾਂ ’ਤੇ ਆਧਾਰਿਤ ਹੋਵੇਗਾ। ਇਸ ਪ੍ਰੀਖਿਆ ਲਈ ਪ੍ਰਸ਼ਨ-ਪੱਤਰ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਏ ਜਾਣਗੇ। ਪ੍ਰੀਖਿਆ ’ਚ ਵਿਦਿਆਰਥੀਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ।

Facebook Comments

Trending