Connect with us

ਪੰਜਾਬ ਨਿਊਜ਼

5ਵੀਂ ਤੇ 8ਵੀਂ ਜਮਾਤ ਦੀ ਟਰਮ-1 ਦੀ ਪ੍ਰੀਖਿਆ 5 ਮਾਰਚ ਤੋਂ, 10ਵੀਂ ਦੀ ਪ੍ਰੀਖਿਆ 4-5 ਨੂੰ

Published

on

5th and 8th class term-1 exam from 5th March, 10th exam 4-5

ਮੋਹਾਲੀ  :  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਟਰਮ-1 ਦੀ ਪ੍ਰੀਖਿਆ ‘ਚ ਕੋਵਿਡ-19 ਕਾਰਨ ਬੀਮਾਰ, ਸਪੋਰਟਸ ਵਾਲੇ ਅਤੇ ਗੈਰ-ਹਾਜ਼ਰ ਰਹਿਣ ਵਾਲੇ ਪ੍ਰੀਖਿਆਰਥੀਆਂ ਦੀ ਦੁਬਾਰਾ ਪ੍ਰੀਖਿਆ 5 ਤੋਂ 8 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ।

ਮਹਿਰੋਕ ਨੇ ਦੱਸਿਆ ਕਿ 5ਵੀਂ ਜਮਾਤ ਦੀ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਣ ਸਿੱਖਿਆ ਦੀ ਪ੍ਰੀਖਿਆ 5 ਮਾਰਚ ਨੂੰ, ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੀ ਪ੍ਰੀਖਿਆ 7 ਮਾਰਚ ਨੂੰ ਅਤੇ ਹਿਸਾਬ ਦੀ ਪ੍ਰੀਖਿਆ 8 ਮਾਰਚ ਨੂੰ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗੀ। ਹਿਸਾਬ ਦੀ ਪ੍ਰੀਖਿਆ ਦਾ ਸਮਾਂ 10.30 ਵਜੇ ਤੋਂ 11.30 ਵਜੇ ਤਕ ਰਹੇਗਾ । ਇਸ ਤੋਂ ਇਲਾਵਾ ਸਾਰੀਆਂ ਪ੍ਰੀਖਿਆਵਾਂ ਸਵੇਰੇ 10.30 ਵਜੇ ਤੋਂ 12.15 ਵਜੇ ਤਕ ਹੋਣਗੀਆਂ।

8ਵੀਂ ਜਮਾਤ ਦੀ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਹਿਸਾਬ ਦੀ ਪ੍ਰੀਖਿਆ 5 ਮਾਰਚ ਨੂੰ, ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਸਮਾਜਿਕ ਸਿੱਖਿਆ ਦੀ ਪ੍ਰੀਖਿਆ 7 ਮਾਰਚ ਨੂੰ ਅਤੇ ਅੰਗਰੇਜ਼ੀ ਤੇ ਵਿਗਿਆਨ ਦੀ ਪ੍ਰੀਖਿਆ 8 ਮਾਰਚ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਜੋ ਸਵੇਰੇ 10.30 ਤੋਂ ਲੈ ਕੇ 1.45 ਵਜੇ ਤੱਕ ਹੋਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ 10ਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਜੋ ਕਿ 27 ਤੇ 28 ਜਨਵਰੀ ਨੂੰ ਕਰਵਾਈ ਜਾਣੀ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਹ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਪ੍ਰੀਖਿਆ 4 ਅਤੇ 5 ਮਾਰਚ ਨੂੰ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।

Facebook Comments

Trending