ਕਰੋਨਾਵਾਇਰਸ
ਕੋਰੋਨਾ ਦੇ 556 ਨਵੇਂ ਮਾਮਲੇ, 5 ਮਰੀਜਾਂ ਨੇ ਤੋੜਿਆ ਦਮ
Published
3 years agoon

ਲੁਧਿਆਣਾ : ਲੁਧਿਆਣਾ ਵਿਚ ਪਿਛਲੇ ਦਿਨ ਦੇ ਮੁਕਾਬਲੇ ਕੋਰੋਨਾ ਕਾਰਨ ਜਿੱਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਘਟਿਆ ਹੈ, ਉੱਥੇ ਨਵੇਂ ਮਾਮਲਿਆਂ ਦੀ ਗਿਣਤੀ ਦਾ ਗ੍ਰਾਫ਼ ਵੀ ਨਿਵਾਣ ਵਲ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ।
ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿਚ 556 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 492 ਮਰੀਜ਼ਾਂ ਦਾ ਸਬੰਧ ਜਿਲ੍ਹਾ ਲੁਧਿਆਣਾ ਨਾਲ, ਜਦਕਿ 64 ਮਰੀਜ਼ ਜਿਲ੍ਹਾ ਲੁਧਿਆਣਾ ਤੋਂ ਬਾਹਰਲੇ ਜਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 5 ਜਣਿਆਂ ਦੀ ਮੌਤ ਹੋਈ ਹੈ।
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 96812 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 91. 27 ਫ਼ੀਸਦੀ ਤੋਂ ਵਧ ਕੇ ਕੇ 91.70 ਫੀਸਦੀ ਹੋ ਗਈ ਹੈ। ਲੁਧਿਆਣਾ ਨਾਲ ਸਬੰਧਿਤ ਅੱਜ 4 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਇਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2189 ਹੋ ਗਿਆ ਹੈ।
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇਸ ਵੇਲੇ ਜਿਹੜੇ ਮਰੀਜ਼ ਐਕਟਿਵ ਹਾਲਤ ਵਿਚ ਹਨ, ਉਨ੍ਹਾਂ ‘ਚੋਂ ਇਸ ਵੇਲੇ 6327 ਮਰੀਜ਼ ਆਪਣੇ ਘਰਾਂ ਵਿਚ ਹੀ ਇਕਾਂਤਵਾਸ ਹਨ, ਜਦਕਿ ਗੰਭੀਰ ਰੂਪ ਵਿਚ ਬਿਮਾਰ ਹੋਣ ਕਰਕੇ 13 ਮਰੀਜ਼ ਸਰਕਾਰੀ ਹਸਪਤਾਲਾਂ ਅਤੇ 231 ਮਰੀਜ਼ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਵੱਖ-ਵੱਖ 11 ਇਲਾਕਿਆਂ ਜਿੱਥੇ ਮਰੀਜ਼ਾਂ ਦੀ ਗਿਣਤੀ ਵਧ ਹੈ, ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।
You may like
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਵਧਿਆ, ਪੰਜ ਮਹੀਨਿਆਂ ਬਾਅਦ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ; ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ
-
15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼
-
ਸ਼ਹਿਰ ‘ਚ ਕੋਰੋਨਾ ਦੇ 36 ਨਵੇਂ ਮਾਮਲੇ, ਟੀਕੇ ਦੀਆਂ ਦੋਵੇਂ ਖੁਰਾਕਾਂਲੈਣ ਦੇ ਬਾਵਜੂਦ ਮਰੀਜ਼ ਨੇ ਤੋੜਿਆ ਦਮ
-
ਸ਼ਹਿਰ ‘ਚ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, 40 ਨਵੇਂ ਮਰੀਜ਼ ਆਏ ਸਾਹਮਣੇ
-
ਲੁਧਿਆਣਾ ‘ਚ ਕੋਵਿਡ ਦੇ 25 ਨਵੇਂ ਮਰੀਜਾਂ ਦੀ ਪੁਸ਼ਟੀ, ਇਨਫੈਕਸ਼ਨ ਦੀ ਦਰ 0.64 ਫੀਸਦੀ