Connect with us

ਪੰਜਾਬੀ

ਨਾਜਾਇਜ਼ ਮਾਈਨਿੰਗ ਕਰ ਰਹੇ 5 ਟਿੱਪਰ, ਜੇ.ਸੀ.ਬੀ, ਪੌਪ ਲਾਈਨ ਕੀਤੀ ਕਾਬੂ

Published

on

5 tippers doing illegal mining, JCB, pop line seized

ਲੁਧਿਆਣਾ : ਪੰਜਾਬ ਸਰਕਾਰ ਵਲੋਂ ਮਾਈਨਿੰਗ ਨੂੰ ਰੋਕਣ ਲਈ ਦਿੱਤੇ ਆਦੇਸ਼ਾਂ ਤਹਿਤ ਥਾਣਾ ਦੋਰਾਹਾ ਦੇ ਐੱਸ.ਐੱਸ.ਓ. ਹਰਮਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਨੇ ਕਟਾਣਾ ਸਾਹਿਬ ਵਿਖੇ ਗੁਪਤ ਸੂਚਨਾ ਦੇ ਅਧਾਰ ‘ਤੇ ਮਾਈਨਿੰਗ ਅਫ਼ਸਰ ਰਾਜਵਿੰਦਰ ਸਿੰਘ ਨੂੰ ਨਾਲ ਲੈ ਕੇ ਛਾਪਾ ਮਾਰਿਆ ਜਿਸ ਕਾਰਨ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਪੁਲਿਸ ਨੂੰ ਵੇਖ ਕੇ ਫ਼ਰਾਰ ਹੋ ਗਏ।

ਹੌਲਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ‘ਤੇ 5 ਟਿੱਪਰ, ਜੇ.ਸੀ.ਬੀ, ਪੌਪ ਲਾਈਨ ਤੇ ਮਾਈਨਿੰਗ ਨਾਲ ਸਬੰਧਿਤ ਹੋਰ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਦੋਰਾਹਾ ਪੁਲਿਸ ਨੇ ਟਿੱਪਰਾਂ ਦੇ ਡਰਾਈਵਰਾਂ, ਜੇ.ਸੀ.ਬੀ. ਤੇ ਪੌਪ ਲਾਈਨ ਦੇ ਡਰਾਈਵਰਾਂ ਤੇ ਮਾਈਨਿੰਗ ਵਾਲੀ ਮੀਨ ਦੇ ਮਾਲਕਾਂ ਤੇ ਹੋਰ ਵਿਅਕਤੀਆਂ ਵਿਰੁੱਧ ਧਾਰਾ 379, 21 ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਮੁੱਖ ਥਾਣਾ ਅਫ਼ਸਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਅੰਦਰ ਕਿਸੇ ਵੀ ਕੀਮਤ ‘ਤੇ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਤੇ ਇਹ ਗ਼ੈਰਕਾਨੰੂਨੀ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਈਨਿੰਗ ਕਰਨ ਵਾਲੇ ਫ਼ਰਾਰ ਮੁਲਾਜ਼ਮਾਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ, ਉਨ੍ਹਾਂ ਦੀ ਤਲਾਸ਼ ‘ਚ ਪੁਲਿਸ ਪਾਰਟੀ ਭੇਜ ਦਿੱਤੀ ਗਈ ਹੈ।

Facebook Comments

Trending