ਲੁਧਿਆਣਾ : ਸ਼ਾਤਰ ਵਿਅਕਤੀਆਂ ਵੱਲੋਂ ਕਾਰੋਬਾਰੀ ਦੀ ਨੈੱਟ ਬੈਂਕਿੰਗ ਹੈਕ ਕਰ ਕੇ ਉਸ ਦੇ ਖਾਤੇ ‘ਚੋਂ 5 ਲੱਖ 60 ਹਜ਼ਾਰ ਰੁਪਏ ਦੀ ਨਕਦੀ ਕਢਵਾ ਲਈ ਗਈ। ਇਸ ਮਾਮਲੇ ‘ਚ ਕਾਰੋਬਾਰੀ ਵੱਲੋਂ ਥਾਣਾ ਸਰਾਭਾ ਨਗਰ ਦੀ ਪੁਲਿਸ ਤੇ ਸਬੰਧਤ ਬੈਂਕ ਨੂੰ ਸ਼ਿਕਾਇਤ ਦਿੱਤੀ ਗਈ।
ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਹਾਊਸਿੰਗ ਬੋਰਡ ਕਾਲੋਨੀ ਬੀਆਰਐੱਸ ਨਗਰ ਦੇ ਰਹਿਣ ਵਾਲੇ ਅਜੀਤ ਸਿੰਘ ਦੇ ਬਿਆਨ ਉੱਪਰ ਪੰਕਜ ਦਾਸ, ਰਾਹੁਲ ਮਧੂਕਰ ਚਾਹਵਨ ਤੇ ਈਸ਼ਵਰ ਚੰਦਰ ਦੇ ਖਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਚਡੀਐਫਸੀ ਬੈਂਕ ਦੀ ਨੈੱਟ ਬੈਂਕਿੰਗ ਹੈਕ ਕਰ ਲਈ ਗਈ। ਸ਼ਾਤਰ ਮੁਲਜ਼ਮਾਂ ਨੇ ਫਿਕਸਡ ਡਿਪਾਜ਼ਿਟ ਅਤੇ ਹੋਰ ਖਾਤਿਆਂ ਚੋਂ ਤਕਰੀਬਨ 5 ਲੱਖ ਹਜ਼ਾਰ ਰੁਪਏ ਦੀ ਨਕਦੀ ਕਢਵਾਈ ਗਈ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਦਾ ਖੁਲਾਸਾ ਹੋਇਆ।