Connect with us

ਅਪਰਾਧ

ਨਵਾਂ ਸਾਲ ਮਨਾਉਣ ਸ਼ਿਮਲਾ ਗਏ ਲੁਧਿਆਣਾ ਦੇ 4 ਨੌਜਵਾਨ ਗ੍ਰਿਫਤਾਰ, ਜਾਣੋ ਮਾਮਲਾ

Published

on

ਲੁਧਿਆਣਾ  : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਨਵਾਂ ਸਾਲ ਮਨਾਉਣ ਗਏ ਲੁਧਿਆਣਾ ਦੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪੁਲਿਸ ਨੇ ਲੁਧਿਆਣਾ ਤੋਂ 4 ਨੌਜਵਾਨਾਂ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ।ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ 41.7 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਥੀਓਗ ਦੀ ਟੀਮ ਨੰਗਲਦੇਵੀ, ਥੀਓਗ ਵਿਖੇ ਗਸ਼ਤ ‘ਤੇ ਸੀ।ਇਸ ਦੌਰਾਨ ਪੁਲੀਸ ਨੇ ਨੰਗਲਦੇਵੀ ਕੋਲ ਪੰਜਾਬ ਨੰਬਰ (ਪੀਬੀ 13 ਏਐਨ 0053) ਵਾਲੇ ਵਾਹਨ ਦੀ ਜਾਂਚ ਕੀਤੀ।

ਜਾਂਚ ਦੌਰਾਨ ਪੁਲੀਸ ਨੇ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਕੋਲੋਂ 41.7 ਗ੍ਰਾਮ ਚਿੱਟਾ  ਬਰਾਮਦ ਕੀਤਾ।ਮੁਲਜ਼ਮ ਨੌਜਵਾਨਾਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨਿਊ ਸ਼ਿਵਪੁਰੀ ਗਲੀ ਨੰਬਰ 1, ਵਾਰਡ ਨੰਬਰ 23 ਨਿਊ ਸ਼ਿਵਪੁਰੀ ਬੱਗਾ ਕਲਾਂ ਸੰਤੋਸ਼ ਨਗਰ ਲੁਧਿਆਣਾ ਪੰਜਾਬ, ਜਤਿਨ ਪੁੱਤਰ ਸਤੀਸ਼ ਕੁਮਾਰ ਵਾਸੀ ਬਿੰਦਰਾ ਕਲੋਨੀ ਸੰਤੋਸ਼ ਨਗਰ ਲੁਧਿਆਣਾ ਪੰਜਾਬ, ਕਰਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੰਤੋਸ਼ ਨਗਰ ਲੁਧਿਆਣਾ ਪੰਜਾਬ ਅਤੇ ਨਵੀਨ ਪੁੱਤਰ ਸੁਰੇਸ਼ ਕੁਮਾਰ ਵਾਸੀ ਬਿੰਦਰਾ ਕਲੋਨੀ ਸੰਤੋਸ਼ ਨਗਰ ਲੁਧਿਆਣਾ ਪੰਜਾਬ ਸ਼ਾਮਲ ਹਨ।ਪੁਲਿਸ ਇਨ੍ਹਾਂ ਨੌਜਵਾਨਾਂ ਦੇ ਬੈਂਕ ਖਾਤਿਆਂ ਅਤੇ ਕਾਲ ਡਿਟੇਲ ਦੀ ਵੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਸ਼ਿਮਲਾ ਪੁਲਸ ਇਸ ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਕਰਨ ਲਈ ਜਲਦ ਹੀ ਪੰਜਾਬ ‘ਚ ਛਾਪੇਮਾਰੀ ਕਰ ਸਕਦੀ ਹੈ।

Facebook Comments

Trending