Connect with us

ਪੰਜਾਬੀ

ਰੋਜ਼ਾਨਾ 30 ਮਿੰਟ ਦੀ ਸਾਈਕਲਿੰਗ ਦਿਲ ਨੂੰ ਰੱਖੇਗੀ ਤੰਦਰੁਸਤ, ਕਈ ਬੀਮਾਰੀਆਂ ਦਾ ਖ਼ਤਰਾ ਹੋਵੇਗਾ ਘੱਟ

Published

on

30 minutes of daily cycling will keep the heart healthy, the risk of many diseases will be less

ਸਰੀਰ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਚੰਗੀ ਡਾਇਟ ਦੇ ਨਾਲ-ਨਾਲ ਕਸਰਤ ਅਤੇ ਯੋਗਾ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ। ਫਿਰ ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਦਿਨ ਭਰ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਸਰੀਰਕ ਅਤੇ ਮਾਨਸਿਕ ਤੌਰ ‘ਤੇ ਫ਼ਾਇਦੇ ਹੋਣ ਦੇ ਨਾਲ ਵਧੀਆ ਤਰੀਕੇ ਨਾਲ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਪਰ ਬਹੁਤ ਸਾਰੇ ਲੋਕ ਹਨ ਅਜਿਹੇ ਵੀ ਹਨ ਜੋ ਸਮੇਂ ਦੀ ਕਮੀ ਕਾਰਨ ਕਸਰਤ ਨਹੀਂ ਕਰ ਪਾਉਂਦੇ। ਅਜਿਹੇ ‘ਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਸਾਈਕਲਿੰਗ ਕਰ ਸਕਦੇ ਹੋ। ਇਸ ਨਾਲ ਪੂਰੇ ਸਰੀਰ ‘ਚ ਗਤੀਵਿਧੀਆਂ ਹੋਣ ਨਾਲ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ।

ਤਾਂ ਆਓ ਜਾਣਦੇ ਹਾਂ ਸਾਈਕਲਿੰਗ ਦੇ ਫਾਇਦਿਆਂ ਬਾਰੇ…
ਦਿਲ ਨੂੰ ਸਿਹਤਮੰਦ ਰੱਖੇ: ਸਾਈਕਲਿੰਗ ਐਰੋਬਿਕ ਕਸਰਤ ਦੀ ਤਰ੍ਹਾਂ ਹੋਣ ਨਾਲ ਦਿਲ ਲਈ ਫ਼ਾਇਦੇਮੰਦ ਹੁੰਦੀ ਹੈ। ਅਸਲ ਵਿੱਚ ਸਾਈਕਲਿੰਗ ਚਲਾਉਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ। ਇਸ ਦੇ ਕਾਰਨ ਪੂਰੇ ਸਰੀਰ ‘ਚ ਖੂਨ ਦਾ ਸੰਚਾਰ ਵਧੀਆ ਹੁੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਸ਼ਾਂਤੀ ਅਤੇ ਅਰਾਮ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਸਾਈਕਲ ਚਲਾਉਣ ਨਾਲ ਸੇਰੋਟੋਨਿਨ, ਡੋਪਾਮਾਈਨ ਆਦਿ ਦਾ ਦਿਮਾਗ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਅਜਿਹੇ ‘ਚ ਤਣਾਅ ਦੂਰ ਹੋ ਕੇ ਅੰਦਰੋਂ ਖ਼ੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਦਿਮਾਗ਼ ਤੰਦਰੁਸਤ ਹੋਣ ਨਾਲ ਸੰਬੰਧਿਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਵਜ਼ਨ ਵਧਣ ਤੋਂ ਰੋਕੇ : ਉਹ ਲੋਕ ਜੋ ਆਪਣੇ ਵੱਧਦੇ ਭਾਰ ਤੋਂ ਪਰੇਸ਼ਾਨ ਹਨ। ਸਾਈਕਲਿੰਗ ਉਨ੍ਹਾਂ ਲਈ ਸਭ ਤੋਂ ਵਧੀਆ ਆਪਸ਼ਨ ਹੈ। ਰੋਜ਼ਾਨਾ ਸਾਈਕਲਿੰਗ ਸਰੀਰ ਵਿਚ ਚੰਗੀ ਹਲਚਲ ਹੁੰਦੀ ਹੈ। ਅਜਿਹੇ ‘ਚ ਪੇਟ, ਕਮਰ ਅਤੇ ਪੱਟ ਦੇ ਦੁਆਲੇ ਮੌਜੂਦ ਐਕਸਟਰਾ ਫੈਟ ਤੇਜ਼ੀ ਨਾਲ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ। ਇੱਕ ਖੋਜ ਦੇ ਅਨੁਸਾਰ ਦਿਨ ਵਿੱਚ 30 ਮਿੰਟ ਸਾਈਕਲ ਚਲਾਉਣ ਕਰਨ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੋ ਕੇ ਸਰੀਰ ਸ਼ੇਪ ‘ਚ ਆਉਂਦਾ ਹੈ।

ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ : ਸਾਈਕਲ ਚਲਾਉਣ ਨਾਲ ਪੂਰਾ ਸਰੀਰ ਗਤੀਵਿਧੀ ਕਰਦਾ ਹੈ। ਅਜਿਹੇ ‘ਚ ਸਰੀਰ ਦੀ ਕਸਰਤ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਗਠੀਏ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਰੋਜ਼ਾਨਾ ਸਾਈਕਲ ਚਲਾਉਣ ਨਾਲ ਪੂਰਾ ਸਰੀਰ ਗਤੀਵਿਧੀ ਕਰਦਾ ਹੈ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਦੇ ਨਾਲ ਸਰੀਰ ਦੇ ਸਾਰੇ ਅੰਗਾਂ ਦਾ ਵਧੀਆ ਵਿਕਾਸ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਦੇ ਨਾਲ ਸਕਿਨ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਅਜਿਹੇ ‘ਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਸਕਿਨ ਸਾਫ਼, ਗਲੋਇੰਗ ਅਤੇ ਜਵਾਨ ਦਿਖਾਈ ਦਿੰਦੀ ਹੈ।

ਸਕੂਟੀ ਅਤੇ ਸਾਈਕਲ ਚਲਾਉਣ ਵਿਚ ਮਦਦਗਾਰ : ਸਰੀਰਕ ਅਤੇ ਮਾਨਸਿਕ ਲਾਭ ਹੋਣ ਦੇ ਨਾਲ-ਨਾਲ ਸਾਈਕਲਿੰਗ ਭਵਿੱਖ ਲਈ ਵੀ ਫਾਇਦੇਮੰਦ ਹੁੰਦੀ ਹੈ। ਦਰਅਸਲ ਜੋ ਬੱਚੇ ਸਾਈਕਲ ਚਲਾਉਂਦੇ ਹਨ। ਉਹ ਸੰਤੁਲਨ ਬਣਾਉਣ ਵਿਚ ਮਦਦ ਕਰਦੇ ਹਨ। ਅਜਿਹੇ ‘ਚ ਅੱਗੇ ਚੱਲਕੇ ਸਕੂਟੀ ਅਤੇ ਬਾਈਕ ਚਲਾਉਣ ਸਿੱਖਣ ‘ਚ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

Facebook Comments

Trending