Connect with us

ਅਪਰਾਧ

ਤੇਲ ਵਪਾਰੀ ਤੋਂ 32 ਲੱਖ ਦੀ ਲੁੱਟ ਕਰਨ ਦੇ ਮਾਮਲੇ ‘ਚ 3 ਨੌਜਵਾਨ ਗਿ੍ਫ਼ਤਾਰ

Published

on

3 youths arrested for robbing oil trader of Rs 32 lakh

ਲੁਧਿਆਣਾ : ਤੇਲ ਵਪਾਰੀ ਤੋਂ 32 ਲੱਖ ਦੀ ਲੁੱਟ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚੋਂ ਸੂਰਜ ਰਾਜਭਰ ਪੁੱਤਰ ਰਾਮਰਾਜ ਪਰਵਾਸੀ ਮਾਲਤੀ ਗੰਜ ਉੱਤਰ ਪ੍ਰਦੇਸ਼, ਆਰਿਫ਼ ਅਲੀ ਉਰਫ਼ ਗਾਂਧੀ ਪੁੱਤਰ ਅਫ਼ਰੋਜ਼ ਵਾਸੀ ਉੱਤਰ ਪ੍ਰਦੇਸ਼ ਤੇ ਚੰਦਨ ਬਿਨ ਪੁੱਤਰ ਸੂਬੇ ਰਾਜ ਵਾਸੀ ਉੱਤਰ ਪ੍ਰਦੇਸ਼ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ 8 ਅਪ੍ਰੈਲ ਨੂੰ ਕੇਸਰਗੰਜ ਚੌਕ ‘ਚ ਤੇਲ ਦਾ ਕਾਰੋਬਾਰ ਕਰਦੇ ਰਾਜ ਕੁਮਾਰ ਅਰੋੜਾ ਦੀ ਦੁਕਾਨ ਤੋਂ 32 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਘਟਨਾ ਵਾਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਜਾ ਚੁੱਕੀ ਸੀ ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਪਹਿਲਾਂ ਦੁਕਾਨਾਂ ਦੀ ਰੈਕੀ ਕਰਦੇ ਸਨ ਤੇ ਰੈਕੀ ਕਰਨ ਤੋਂ ਬਾਅਦ ਦੁਕਾਨਦਾਰਾਂ ਪਾਸੋਂ ਨਕਦੀ ਲੁੱਟ ਲੈਂਦੇ ਸਨ। ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਇਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਲੁੱਟ ਵੇਲੇ ਵਰਤਿਆ ਗਿਆ ਪਿਸਤੌਲ ਆਰਿਫ਼ ਅਲੀ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ।

Facebook Comments

Trending