ਲੁਧਿਆਣਾ : ਲੁਧਿਆਣਾ ਪੁਲਿਸ ਨੇ ਚੋਰੀ ਦਾ ਸਾਮਾਨ ਖਰੀਦਣ ਵਾਲੇ 3 ਕਬਾੜੀਆ ਨੂੰ ਗਿ੍ਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਭਾਰੀ ਮਾਤਰਾ ਵਿਚ ਚੋਰੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਅਰਸ਼ਪ੍ਰੀਤ ਸਾਹਨੀ ਵਾਸੀ ਚੰਡੀਗੜ੍ਹ ਰੋਡ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਉਸ ਡਰਾਈਵਰ ਬਬਲੂ ਤਿ੍ਪਾਠੀ ਡਰਾਈਵਰ ਕਬਾੜੀਏ, ਧਰਮਿੰਦਰ ਵਾਸੀ ਗਿਆਸਪੁਰਾ, ਪਵਨ ਕੁਮਾਰ ਵਾਸੀ ਗਿਆਸਪੁਰਾ ਅਤੇ ਅਭੇ ਕੁਮਾਰ ਵਾਸੀ ਸਤਿਗੁਰੂ ਨਗਰ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਫੋਕਲ ਪੁਆਇੰਟ ਦੇ ਫੇਜ਼ 7 ‘ਚ ਸਹਿਜ ਸਲਿਊਸ਼ਨ ਇੰਜਨੀਅਰਿੰਗ ਨਾਮ ਦੀ ਫੈਕਟਰੀ ਹੈ, ਜਿੱਥੇ ਕਿ ਟਰੈਕਟਰ ਦੇ ਪੁਰਜੇ ਬਣਾਏ ਜਾਂਦੇ ਹਨ। ਉਕਤ ਕਥਿਤ ਦੋਸ਼ੀ ਬਬਲੂ ਤਿ੍ਪਾਠੀ ਉਨ੍ਹਾਂ ਦੀ ਫੈਕਟਰੀ ‘ਚ ਬਤੌਰ ਡਰਾਈਵਰ ਕੰਮ ਕਰਦਾ ਸੀ ਤੇ ਕਥਿਤ ਦੋਸ਼ੀ ਵਲੋਂ ਫੈਕਟਰੀ ਵਿਚੋਂ ਸਾਮਾਨ ਚੋਰੀ ਕਰਨ ਉਪਰੰਤ ਕਬਾੜੀਆਂ ਨੂੰ ਵੇਚ ਦਿੱਤਾ, ਜਿਸ ‘ਤੇ ਅਸ਼ਪ੍ਰੀਤ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ।