Connect with us

ਅਪਰਾਧ

ਪੰਜਾਬ ‘ਚ 3 ਕੁਇੰਟਲ ਬੀ/ਫ ਬਰਾਮਦ, ਸਪਲਾਈ ਕਰਨ ਆਏ ਦੋਸ਼ੀ ਗ੍ਰਿਫਤਾਰ

Published

on

ਲੁਧਿਆਣਾ: ਥਾਣਾ ਜੋਧੇਵਾਲ ਦੀ ਪੁਲਿਸ ਨੇ ਅੱਜ ਇੱਕ ਮੁਲਜ਼ਮ ਨੂੰ ਤਿੰਨ ਕੁਇੰਟਲ ਬੀਫ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਾਕੋਵਾਲ ਰੋਡ ‘ਤੇ ਸਥਿਤ ਸ਼ਿਮਲਾ ਕਾਲੋਨੀ ‘ਚ ਇਕ ਵਿਅਕਤੀ ਛੋਟੇ ਹਾਥੀ ‘ਤੇ ਗਊ ਦਾ ਮਾਸ ਸਪਲਾਈ ਕਰਨ ਲਈ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਛਾਪੇਮਾਰੀ ਕੀਤੀ।ਜਿੱਥੇ ਪੁਲਿਸ ਨੇ ਛੋਟੇ ਹਾਥੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਟੀਮ ਨੇ ਉਕਤ ਛੋਟੇ ਹਾਥੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 3 ਕੁਇੰਟਲ ਗਾਂ ਦਾ ਮਾਸ ਬਰਾਮਦ ਹੋਇਆ, ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਛੋਟੇ ਹਾਥੀ ਦੇ ਚਾਲਕ ਮੁਹੰਮਦ ਮਨਜ਼ੂਰ ਵਾਸੀ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ।

ਥਾਣਾ ਇੰਚਾਰਜ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਉਕਤ ਦੋਸ਼ੀ ਨੂੰ ਥਾਣਾ ਜੋਧੇਵਾਲ ਲੈ ਗਈ ਹੈ। ਇੱਥੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਦੇ ਨਾਲ ਹੀ ਮਾਮਲੇ ਤੋਂ ਬਾਅਦ ਕਈ ਹਿੰਦੂ ਸਮਾਜਕ ਜਥੇਬੰਦੀਆਂ ਵੀ ਥਾਣੇ ਦੇ ਬਾਹਰ ਧਰਨਾ ਦੇਣ ਲਈ ਪਹੁੰਚ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਆਗੂਆਂ ਨੂੰ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦੀ ਸੂਚਨਾ ਦਿੱਤੀ ਅਤੇ ਹਿੰਦੂ ਸੰਗਠਨ ਦੇ ਆਗੂਆਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਮੁਲਜ਼ਮ ਤੋਂ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਗਊ ਮਾਸ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਸਪਲਾਈ ਕਰਨ ਲਈ ਇੱਥੇ ਆਇਆ ਸੀ, ਜਿਸ ਬਾਰੇ ਪੁਲੀਸ ਆਉਣ ਵਾਲੇ ਦਿਨਾਂ ਵਿੱਚ ਖੁਲਾਸਾ ਕਰ ਸਕਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Trending