ਚੰਡੀਗੜ੍ਹ : ਛੁੱਟੀਆਂ ਦੇ ਲਿਹਾਜ਼ ਨਾਲ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਖਾਸ ਹੈ ਕਿਉਂਕਿ ਇਨ੍ਹਾਂ ਦਿਨਾਂ ‘ਚ ਲਗਾਤਾਰ 3 ਛੁੱਟੀਆਂ ਹਨ। ਅਗਸਤ ਮਹੀਨੇ ਦਾ ਇਹ ਲੰਬਾ ਵੀਕਐਂਡ ਸ਼ਨੀਵਾਰ 24 ਅਗਸਤ ਤੋਂ ਸ਼ੁਰੂ ਹੋਵੇਗਾ।ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। 24 ਅਗਸਤ ਦਿਨ ਸ਼ਨੀਵਾਰ ਹੈ, ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਅਤੇ ਕਈ ਸਕੂਲਾਂ ‘ਚ ਛੁੱਟੀ ਰਹੇਗੀ ਜਦਕਿ ਸ਼ਨੀਵਾਰ ਨੂੰ ਹੋਰ ਸਰਕਾਰੀ ਦਫਤਰ ਵੀ ਲਗਭਗ ਬੰਦ ਰਹਿਣਗੇ। ਇਸ ਤੋਂ ਬਾਅਦ 25 ਅਗਸਤ ਐਤਵਾਰ ਹੈ। ਇਹ ਦਿਨ ਵੈਸੇ ਵੀ ਜਨਤਕ ਛੁੱਟੀ ਹੈ।
ਇਸ ਤੋਂ ਇਲਾਵਾ 26 ਸੋਮਵਾਰ ਨੂੰ ਦੇਸ਼ ਭਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਇਸਤਿਉਹਾਰ ਨੂੰ ਪੂਰੇ ਦੇਸ਼ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਹੈ। ਅਜਿਹੇ ‘ਚ 24, 25 ਅਤੇ 26 ਅਗਸਤ ਨੂੰ ਲਗਾਤਾਰ ਤਿੰਨ ਛੁੱਟੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ ਜਾਂ ਫਿਰ ਯਾਤਰਾ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।