ਲੁਧਿਆਣਾ : ਫੈਡਰੇਸ਼ਨ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਫਿਕੋ ਸਕੱਤਰੇ ਵਿਖੇ ਮੁਫਤ ਟੀਕਾਕਰਨ ਕੈਂਪ ਲਗਾਇਆ। ਦੂੱਜੇ ਦਿਨ ਤਕ ਕੈਂਪ ਵਿਚ 236 ਲੋਕਾਂ ਨੂੰ ਕੋਵਵੈਕਸਿਨ ਅਤੇ ਕੋਵੀਸ਼ੀਲਡ ਦਾ ਟੀਕਾ ਅਤੇ ਬੂਸਟਰ ਡੋਜ਼ ਲਗਾਇਆ ਗਿਆ।
ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਦੱਸਿਆ ਕਿ ਇਹ ਮੁਫਤ ਟੀਕਾਕਰਨ ਕੈਂਪ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਲੁਧਿਆਣਾ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਟੀਕਾ ਲਗਵਾਉਣ।