ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਤਲਾਸ਼ੀ ਮੁਹਿੰਮ ਦੌਰਾਨ 9 ਮੋਬਾਈਲ ਫੋਨ ਮਿਲੇ। 2 ਹਵਾਲਾਤੀਆਂ ਕੋਲੋਂ 2 ਸਮਾਰਟਫੋਨ ਅਤੇ 7 ਮੋਬਾਇਲ ਲਾਵਾਰਿਸ ਹਾਲਤ ਵਿਚ ਮਿਲੇ ਹਨ। ਲੁਧਿਆਣਾ ਦੇ ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਐਤਵਾਰ ਸ਼ਾਮ ਨੂੰ ਉੱਚ ਅਧਿਕਾਰੀਆਂ ਵੱਲੋਂ ਸਰਚ ਮੁਹਿੰਮ ਚਲਾਈ ਗਈ।
ਪੁਲਿਸ ਵੱਲੋਂ ਜੇਲ੍ਹ ਵਿੱਚ ਛਾਪੇਮਾਰੀ ਕੀਤੀ ਗਈ। ਜੇਲ੍ਹ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਸੀ। ਜੇਲ ‘ਚ ਸਖਤ ਸੁਰੱਖਿਆ ਦੇ ਬਾਵਜੂਦ ਮੋਬਾਇਲ ਕੈਦੀਆਂ ਤੱਕ ਆਸਾਨੀ ਨਾਲ ਪਹੁੰਚ ਜਾਂਦੇ ਹਨ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੂੰ ਦੋ ਹਵਾਲਾਤੀਆਂ ਕੋਲੋਂ 2 ਸਮਾਰਟਫੋਨ ਅਤੇ 7 ਹੋਰ ਮੋਬਾਈਲ ਲਾਵਾਰਿਸ ਹਾਲਤ ਵਿਚ ਮਿਲੇ। ਜਿਨ੍ਹਾਂ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਏ, ਉਨ੍ਹਾਂ ਦੀ ਪਛਾਣ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 7 ਲਾਵਾਰਸ ਹਾਲਤ ਚ ਮਿਲੇ ਮੋਬਾਇਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਤੋਂ ਹੀ ਗੈਂਗਸਟਰਾਂ ਦੇ ਗੈਂਗ ਬਣਦੇ ਹਨ। ਇਥੋਂ ਬਾਹਰਲੀ ਦੁਨੀਆ ਨੂੰ ਫੋਨ ਕਰ ਕੇ ਇਕ-ਦੂਜੇ ਦੇ ਗੈਂਗ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ । ਜੇਕਰ ਪੁਲਸ ਸਖਤੀ ਕਰੇ ਤਾਂ ਕੁਝ ਹੱਦ ਤਕ ਜੇਲ ਚ ਚੱਲ ਰਿਹਾ ਨੈੱਟਵਰਕ ਟੁੱਟ ਸਕਦਾ ਹੈ।