ਲੁਧਿਆਣਾ : ਇੰਜਣ ਪਾਰਟਸ ਬਣਾਉਣ ਵਾਲੇ ਕਾਰੋਬਾਰੀ ਕੋਲੋਂ ਪਹਿਲਾਂ ਪਿਸਤੌਲ ਦੀ ਨੋਕ ‘ਤੇ 2 ਲੱਖ ਰੁਪਏ ਲੁੱਟੇ ਗਏ । ਬੁਰੀ ਤਰ੍ਹਾਂ ਘਬਰਾਏ ਕਾਰੋਬਾਰੀ ਨੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਨਾ ਦਿੱਤੀ ,ਜਿਸ ਦੇ ਚੱਲਦੇ ਮੁਲਜ਼ਮਾਂ ਦੇ ਹੌਂਸਲੇ ਹੋਰ ਵਧ ਗਏ ਅਤੇ ਉਨ੍ਹਾਂ ਨੇ ਫਿਰ ਤੋਂ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜੀ। ਮੁਲਜ਼ਮਾਂ ਨੇ ਕਾਰੋਬਾਰੀ ਨੂੰ ਜਬਰ- ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 4 ਲੱਖ ਰੁਪਏ ਹੋਰ ਹਾਸਲ ਕਰ ਲਏ ।
ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਲੀ ਨੰਬਰ 27 ਨਿਊ ਜਨਤਾ ਨਗਰ ਦੇ ਵਾਸੀ ਜਗਰੂਪ ਸਿੰਘ ਦੇ ਬਿਆਨ ਉੱਪਰ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਹਰਜੋਤ ਸਿੰਘ ,ਉਸ ਦੀ ਪਤਨੀ ਰੁਪਿੰਦਰ ਕੌਰ ,ਗਗਨਪ੍ਰੀਤ ਕੌਰ ਅਤੇ ਗੁਰੂ ਅੰਗਦ ਦੇਵ ਨਗਰ ਦੇ ਵਾਸੀ ਪ੍ਰਭਜੋਤ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਕੁਝ ਦਿਨ ਪਹਿਲੋਂ ਰੁਪਿੰਦਰ ਕੌਰ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਜਗਰੂਪ ਨੂੰ ਜਬਰ-ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ 4 ਲੱਖ ਰੁਪਏ ਹੋਰ ਹਾਸਲ ਕਰ ਲਏ। ਜਗਰੂਪ ਦੀ ਚੁੱਪੀ ਦੇਖ ਕੇ ਮੁਲਜ਼ਮਾਂ ਦੇ ਹੌਸਲੇ ਹੋਰ ਵਧ ਗਏ ਅਤੇ ਉਸ ਨੂੰ ਲਗਾਤਾਰ ਬਲੈਕਮੇਲ ਕਰਨ ਲੱਗ ਪਏ । ਜਗਰੂਪ ਸਿੰਘ ਨੇ ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ।