ਪਟਿਆਲਾ: ਪਟਿਆਲਾ ਦੀ ਤੇਜਬਾਗ ਕਲੋਨੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਬੱਚੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਏ ਹਨ। ਜਾਣਕਾਰੀ ਮੁਤਾਬਕ ਉਕਤ ਬੱਚੇ ਸ਼੍ਰੀ ਰਾਮਲਲਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਬੱਸ ‘ਚ ਅਯੁੱਧਿਆ ਗਏ ਸਨ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ। ਲਾਪਤਾ ਹੋਏ ਬੱਚੇ ਕਾਰਤਿਕ ਅਤੇ ਪ੍ਰਿੰਸ ਤੇਜਬਾਗ ਕਲੋਨੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੇ ਲਾਪਤਾ ਹੋਣ ਨਾਲ ਪਰਿਵਾਰ ਦੁਖੀ ਹੈ।
ਦੱਸ ਦੇਈਏ ਕਿ 17 ਮਈ ਨੂੰ ਸ਼ਹਿਰ ਦੀ ਤੇਜਬਾਗ ਕਾਲੋਨੀ ਤੋਂ ਇੱਕ ਬੱਸ ਸ਼੍ਰੀ ਰਾਮਲੱਲਾ ਜੀ ਦੇ ਦਰਸ਼ਨਾਂ ਲਈ ਸ਼੍ਰੀ ਅਯੁੱਧਿਆ ਧਾਮ ਗਈ ਸੀ। ਇਸ ਬੱਸ ਵਿੱਚ ਪ੍ਰਿੰਸ ਅਤੇ ਕਾਰਤਿਕ ਵੀ ਸਵਾਰ ਸਨ ਅਤੇ ਬੱਚੇ 18 ਮਈ ਨੂੰ ਲਾਪਤਾ ਹੋ ਗਏ ਸਨ। ਇਸ ਤੋਂ ਬਾਅਦ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਨਦੀ ਦੇ ਕੰਢੇ ਤੋਂ ਦੋਵਾਂ ਬੱਚਿਆਂ ਦੇ ਕੱਪੜੇ ਮਿਲੇ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਚਿੰਤਤ ਹਨ ਕਿ ਬੱਚੇ ਕਿੱਥੇ ਗਏ ਹਨ? ਸ਼ਾਇਦ ਉਸ ਨਾਲ ਕੋਈ ਹਾਦਸਾ ਵਾਪਰ ਗਿਆ ਹੋਵੇ। ਪਰਿਵਾਰਕ ਮੈਂਬਰ ਬੱਚਿਆਂ ਦੀ ਭਾਲ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਬੱਚਿਆਂ ਦੀ ਭਾਲ ਕਰਨ ਦੀ ਅਪੀਲ ਕਰ ਰਹੇ ਹਨ।