Connect with us

ਪੰਜਾਬੀ

ਵੱਖ-ਵੱਖ ਸਕੂਲਾਂ ਦੇ 140 ਵਿਦਿਆਰਥੀਆਂ ਨੇ ਕੀਤਾ ਪੀ.ਏ.ਯੂ ਦਾ ਦੌਰਾ

Published

on

140 students from different schools visited PAU

ਲੁਧਿਆਣਾ : ਵੱਖ-ਵੱਖ ਸਕੂਲਾਂ ਦੇ 140 ਦੇ ਕਰੀਬ ਵਿਦਿਆਰਥੀਆਂ ਨੇ ਵਿਸਾਖੀ ਦੇ ਮੋਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਜਿਹਨਾਂ ਵਿਚੋਂ 60 ਵਿਦਿਆਰਥੀ ਸ਼੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਤੋਂ, 50 ਵਿਦਿਆਰਥੀ ਤਕਸ਼ਸ਼ੀਲਾ ਵਿਦਿਆ ਮੰਦਰ ਸਕੂਲ, ਗ੍ਰੀਨ ਇਨਕਲੇਵ ਚੂਹੜ ਪੁਰ ਰੋਡ ਅਤੇ ਮੈਪਲ ਬਿਅਰ ਕੈਨੇਡੀਅਨ ਪਲੇਵੇਅ ਅਤੇ ਨਰਸਰੀ ਸਕੂਲ ਦੇ 30 ਦੇ ਲਗਭਗ ਛੋਟੇ ਬੱਚੇ ਸ਼ਾਮਿਲ ਸਨ।

ਪਸਾਰ ਸਿੱਖਿਆ ਵਿਗਿਆਨੀ ਡਾ. ਲਵਲੀਸ਼ ਗਰਗ ਨੇ ਸਾਰੀਆ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਅਤੇ ਭਾਰਤ ਵਿਚ ਖੇਤੀ ਅਤੇ ਕਿਸਾਨੀ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ। ਇਸ ਮੋਕੇ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ਸਲਾ ਦੇ ਤਜ਼ਰਬਾ ਖੇਤਰ ਵੀ ਦਿਖਾਏ ਗਏ ਅਤੇ ਫ਼ਸਲਾ ਦੀ ਕਟਾਈ ਦੀਆਂ ਚੱਲ ਰਹੀਆਂ ਗਤੀਵਿਧੀਆ ਦਿਖਾਈਆਂ ਗਈਆ।

ਇਹਨਾਂ ਦੌਰਿਆਂ ਦੇ ਕੁਆਡੀਨੇਟਰ ਅਮਨਦੀਪ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੀ ਪੇਂਡੂ ਸਭਿਅਤਾ ਦੇ ਅਜਾਇਬ ਘਰ ਦਾ ਦੌਰਾ ਕਰਵਾਇਆ ਅਤੇ ਵਿਦਿਆਰਥੀਆਂ ਨੂੰ 18ਵੀਂ ਸਦੀ ਦੇ ਪੰਜਾਬ ਦੇ ਲੋਕਾਂ ਦੇ ਰਹਿਣ-ਸਹਿਣ ਤੋਂ ਜਾਣੂ ਕਰਵਾਇਆ। ਇਹ ਦੌਰੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤੇਜਿੰਦਰ ਸਿੰਘ ਰਿਆੜ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ  ਡਾ. ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਗਏ।

Facebook Comments

Trending