ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਡਾ ਗੁਰਸ਼ਰਨਜੀਤ ਸੰਧੂ ਡੀਨ ਪ੍ਰੀਖਿਆਵਾਂ ਦੀ ਵਿਸ਼ੇਸ਼ ਅਗਵਾਈ ਹੇਠ 101 ਸਲਾਨਾ ਇਨਾਮ ਵੰਡ ਸਮਾਰੋਹ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਾਜੀਵ ਗੁਪਤਾ ਡੀ ਪੀ ਆਈ ਕਾਲਜਾਂ ਪੰਜਾਬ ਉਚੇਚੇ ਤੌਰ ਤੇ ਪੁੱਜੇ ।ਇਸ ਇਨਾਮ ਵੰਡ ਸਮਾਰੋਹ ਵਿਚ 335 ਵਿਦਿਆਰਥੀਆਂ ਨੂੰ ਇਨਾਮ ਨਾਲ ਨਿਵਾਜਿਆ ਗਿਆ।
ਕਾਲਜ ਦੇ ਸਮਾਗਮ ਦੀ ਸ਼ੁਰੂਆਤ ਕਾਲਜ ਪ੍ਰੰਪਰਾ ਅਨੁਸਾਰ ਸ਼ਬਦ ਗਾਇਨ ਨਾਲ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ ਪਰਦੀਪ ਸਿੰਘ ਵਾਲੀਆ ਨੇ ਆਏ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਅਤੇ ਇਸ ਉਪਰੰਤ ਕਾਲਜ ਪ੍ਰਿੰਸੀਪਲ ਨੇ ਆਏ ਮਹਿਮਾਨ ਦਾ ਰਸਮੀ ਸਵਾਗਤ ਕੀਤਾ ਅਤੇ ਆਏ ਮਹਿਮਾਨ ਨਾਲ ਵਿਦਿਆਰਥੀਆਂ ਅਧਿਆਪਕਾਂ ਆਏ ਮਹਿਮਾਨਾਂ ਨਾਲ ਰੂਬਰੂ ਕਰਵਾਇਆ ਅਤੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸ਼ਲਾਘਾ ਯੋਗ ਸਾਰੇ ਕਾਰਜਾਂ ਦੇ ਬਾਰੇ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ ਨੇ ਕਾਲਜ ਦੀ ਸਲਾਨਾ ਰਿਪੋਰਟ ਪੜੀ ਅਤੇ ਕਾਲਜ ਦੇ ਵਡਮੁੱਲੇ ਇਤਿਹਾਸ ਵਰਤਮਾਨ ਅਤੇ ਭਵਿੱਖ ਮੁਖੀ ਯੋਜਨਾਵਾਂ ਨਾਲ ਜਾਣਕਾਰੀ ਦਿੱਤੀ। ਇਸ ਸਮਾਰੋਹ ਵਿਚ ਜਗਦੇਵ ਸਿੰਘ ਉਲੰਪਿਅਨ ਅਵਾਰਡ ,ਸਾਹਿਰ ਅਵਾਰਡ ਆਫ ਮੈਰਿਟ, ਸਤੀਸ਼ ਚੰਦਰ ਧਵਨ ਅਵਾਰਡ, ਅਭੈ ਓਸਵਾਲ ਅਵਾਰਡ, ਪ੍ਰੋ ਆਰ ਐਲ ਅਵਾਰਡ, ਪ੍ਰੋ ਸੁਰਜੀਤ ਸਿੰਘ ਭਾਟੀਆ ਅਵਾਰਡੀ ,ਪ੍ਰੋ ਵਿਸ਼ਰੁਤ ਸ਼ਰਮਾ ਅਵਾਰਡ, ਪ੍ਰੋ ਪੀ ਸੀ ਵਧਵਾ, ਪ੍ਰੋ ਐਸ ਕੇ ਵਿਸ਼ਿਸ਼ਟ ਅਵਾਰਡ ,ਡਾ ਧਰਮ ਸਿੰਘ ਗਿੱਲ ਮੈਮੋਰੀਅਲ ਅਵਾਰਡ ,ਜਤਿੰਦਰ ਮੋਹਨ ਅਵਾਰਡ ਪ੍ਰਦਾਨ ਕੀਤੇ ਗਏ।
ਇਸ ਦੇ ਨਾਲ ਹੀ ਰੋਲ ਆਫ ਆਨਰ ਅਕਾਦਮਿਕ ,ਖੇਡਾਂ, ਸਭਿਆਚਾਰਕ, ਐਨ ਸੀ ਸੀ :ਏਅਰ ਵਿੰਗ, ਐਨ ਸੀ ਸੀ; ਆਰਮੀ ਵਿੰਗ ਦੇ 30 ਵਿਦਿਆਰਥੀਆਂ ਨੂੰ ਨਿਵਾਜਿਆ ਗਿਆ।
ਅੰਤ ਵਿੱਚ ਕਾਲਜ ਦੇ ਸਭ ਤੋਂ ਸੇਸ਼ਟ ਸਟੂਡੈਂਟ ਆਫ ਦੀ ਇਅਰ ਅਵਾਰਡ ਅਜ ਦੇ ਮੁੱਖ ਮਹਿਮਾਨ ਸ਼੍ਰੀ ਰਾਜੀਵ ਗੁਪਤਾ ਡੀ ਪੀ ਆਈ ਕਾਲਜਾਂ ਪੰਜਾਬ ਨੇ ਵਿਭੂ (ਐਮ ਏ ਹਿੰਦੀ) ਨੂੰ ਘੋਸ਼ਿਤ ਕੀਤਾ। ਇਸ ਸਮਾਗਮ ਦੌਰਾਨ ਕੁਲ 333 ਵਿਦਿਆਰਥੀਆਂ ਨੂੰ ਨਿਵਾਜਿਆ ਗਿਆ। ਇਨਾਮ ਵੰਡ ਸਮਾਰੋਹ ਉਪਰੰਤ ਕਾਲਜ ਦੇ ਮੈਗਜ਼ੀਨ ਸਤਲੁਜ ਦਾ ਲੋਕਾਰੋਪਣ ਕੀਤਾ ਗਿਆ।