ਪੰਜਾਬੀ
ਧਾਦਰਾਂ ਕਲੱਸਟਰ ਦੇ 21 ਪਿੰਡਾਂ ਚ 100 ਕਰੋੜ ਦੇ ਵਿਕਾਸ ਕਾਰਜ਼ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੇ – ਵਿਧਾਇਕ ਵੈਦ
Published
3 years agoon
ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਧਾਦਰਾਂ ਕਲੱਸਟਰ ਦੇ 21 ਪਿੰਡਾਂ ਚ 100 ਕਰੋੜ ਦੇ ਵਿਕਾਸ ਕਾਰਜ਼ ਖਿੱਚ ਦਾ ਕੇਂਦਰ ਬਣਨਗੇ ਜਿਸ ਨੂੰ ਸਮੁੱਚੇ ਪੰਜਾਬ ਅੰਦਰ ਰੋਲ ਮਾਡਲ ਵਜੋਂ ਵੇਖਿਆ ਜਾਵੇਗਾ ਜੋ ਕਿ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਗਿੱਲ ਵਿਧਾਇਕ ਸ.ਕੁਲਦੀਪ ਸਿੰਘ ਵੈਦ ਚੇਅਰਮੈਨ ਵੇਅਰ ਹਾਊਸ ਕਾਰਪੋਰੇਸ਼ਨ, ਕੈਬਨਿਟ ਰੈਂਕ ਨੇ ਪਿੰਡ ਧਾਂਦਰਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਧਾਂਦਰਾ ਕਲੱਸਟਰ ਤਹਿਤ ਸਕਿੱਲ ਸੈਂਟਰ, ਐਗਰੋ ਪ੍ਰੋਸੈਸਿੰਗ ਕੰਪਲੈਕਸ, ਚਿਲਡਰਨ ਪਾਰਕ, ਬਾਸਕਟਬਾਲ ਗਰਾਊਂਡ, ਜਿੰਮ, ਸਪੋਰਟਸ ਕੰਪਲੈਕਸ ਸੋਲਡ ਵੈਸਟਮੈਂਟ ਪਲਾਂਟ, ਸੀਵਰੇਜ, ਵਾਟਰ ਵਰਕਸ, 21 ਪਿੰਡਾਂ ਚ ਸੋਲਰ ਲਾਈਟਾਂ ਸਰਕਾਰੀ ਇਮਾਰਤ ‘ਤੇ ਸੋਲਰ ਸਿਸਟਮ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸ ਸਟੈਂਡ, ਲਾਇਬ੍ਰੇਰੀ ਸੜਕਾਂ, ਆਰ.ਓ., ਪਖਾਨੇ, ਕੂੜਾਦਾਨ, ਚਾਰਦੀਵਾਰੀ, ਸਰਕਾਰੀ ਡਿਸਪੈਂਸਰੀ ਨੂੰ ਅੱਪਗ੍ਰੇਡ ਕਰਨ, ਬਾਬਾ ਦੀਪ ਸਿੰਘ ਨਗਰ, ਪ੍ਰੀਤ ਵਿਹਾਰ ਦਾ ਵਿਕਾਸ ਨੂੰ ਵਿਕਸਿਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਪਿੰਡ ਧਾਂਦਰਾ ਚ ਬਹੁਮੰਤਵੀ ਵਪਾਰਕ ਕੇਂਦਰ (ਮੈਰਿਜ ਪੈਲੇਸ) 5 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਚੁੱਕਾ ਹੈ ਜਿੱਥੇ ਸਾਰੀਆਂ ਸਹੂਲਤਾਂ ਵੀ ਉਪਲੱਬਧ ਹਨ। ਲੋਕਾਂ ਦੀ ਸਹੂਲਤ ਲਈ ਬਹੁਤ ਸ਼ਾਨਦਾਰ ਝੀਲ ਦਾ ਨਿਰਮਾਣ ਕਰਵਾਇਆ ਗਿਆ, ਮਾਰਕੀਟ ਵੀ ਬਣਾਈ ਗਈ ਹੈ ਜਿੱਥੇ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ। ਸ.ਵੈਦ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਸ਼ੁਭ ਆਰੰਭ ਕਰਨ ਲਈ ਜਲਦ ਹੀ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਸਮਾਂ ਲਿਆ ਜਾਵੇਗਾ।
ਹਲਕਾ ਗਿੱਲ ਦੇ ਸਰਬਪੱਖੀ ਵਿਕਾਸ ਕਾਰਜਾਂ ਬਾਰੇ ਸ. ਵੈਦ ਨੇ ਕਿਹਾ ਕਿ ਹਲਕੇ ਅੰਦਰ ਸਵਾ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ ਜੋ ਮੇਰੀ ਦਿਲੀ ਤਮੰਨਾ ਸੀ। ਇੱਥੇ ਹੀ ਬੱਸ ਨਹੀਂ ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਰੋਡ ਦਾ ਨਵੀਨੀਕਰਨ ਕਰਨ ਦਾ ਕੰਮ ਵੀ ਕੁਝ ਦਿਨਾਂ ਚ ਸ਼ੁਰੂ ਕੀਤਾ ਜਾ ਰਿਹਾ ਹੈ।
You may like
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
-
ਵਿਧਾਇਕ ਸੰਗੋਵਾਲ ਵੱਲੋਂ ਪਿੰਡ ਜੱਸੀਆਂ ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਹਲਕਾ ਗਿੱਲ 66 ਰਿਜ਼ਰਵ ਤੋਂ ਆਪ ਦੇ ਜੀਵਨ ਸਿੰਘ ਸੰਗੋਵਾਲ 57288 ਦੀ ਵੱਡੀ ਲੀਡ ਨਾਲ ਜੇਤੂ
-
ਹਲਕਾ ਗਿੱਲ ‘ਚ ਸਭ ਤੋਂ ਜ਼ਿਆਦਾ ਪੋਲਿੰਗ ਕਰਕੇ ਦੇਰ ਤੱਕ ਚਲੇਗੀ ਗਿਣਤੀ