ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 8 ਜਣਿਆਂ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 2 ਮਰੀਜ਼ ਬਾਹਰਲੇ ਜ਼ਿਲਿ੍ਆਂ ਤੇ ਸੂਬਿਆਂ ਨਾਲ ਸਬੰਧਿਤ ਹਨ। ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ‘ਚੋਂ 107374 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ।
ਲੁਧਿਆਣਾ ਵਿਚ ਸਿਹਤਯਾਬੀ ਦੀ ਦਰ ਪਿਛਲੇ ਦਿਨਾਂ ਵਾਲੀ 97.88 ਫੀਸਦੀ ਹੀ ਹੈ। ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ, ਜਿਸ ਕਰਕੇ ਜ਼ਿਲ੍ਹੇ ‘ਚ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਪਿਛਲੇ ਦਿਨ ਵਾਲਾ 2276 ਹੀ ਹੈ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਤੇ ਸੂਬਿਆਂ ਨਾਲ ਸਬੰਧਿਤ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵੀ ਬੀਤੇ ਦਿਨਾਂ ਵਾਲਾ 1125 ਹੀ ਹੈ। ਲੁਧਿਆਣਾ ‘ਚ 3791 ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ‘ਚ ਭੇਜੇ ਗਏ ਹਨ।
ਇਸ ਵੇਲੇ ਲੁਧਿਆਣਾ ਨਾਲ ਸਬੰਧਿਤ 48 ਮਰੀਜ਼ ਐਕਟਿਵ ਹਾਲਤ ਵਿਚ ਹਨ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ 1 ਮਰੀਜ਼ ਹੈ, ਜੋ ਐਕਟਿਵ ਹਾਲਤ ਵਿਚ ਹੈ। ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ ਜਿੰਨੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਜਾ ਚੁੱਕੇ ਹਨ, ਉਨ੍ਹਾਂ ‘ਚੋਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 109698, ਜਦਕਿ ਬਾਹਰਲੇ ਜ਼ਿਲਿ੍ਆਂ ਤੇ ਸੂਬਿਆਂ ਨਾਲ ਸਬੰਧਿਤ 14714 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਜਾ ਚੁੱਕੀ ਹੈ।
ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਹੋਣ ਕਰਕੇ ਇਸ ਵੇਲੇ ਜਿਹੜੇ ਮਰੀਜ਼ ਐਕਟਿਵ ਹਾਲਤ ‘ਚ ਹਨ, ਉਨ੍ਹਾਂ ਵਿਚੋਂ ਇਸ ਵੇਲੇ 40 ਮਰੀਜ਼ ਆਪਣੇ ਘਰਾਂ ‘ਚ ਹੀ ਇਕਾਂਤਵਾਸ ਹਨ, ਜਦ ਕਿ ਗੰਭੀਰ ਰੂਪ ‘ਚ ਬਿਮਾਰ ਹੋਣ ਕਰਕੇ 7 ਮਰੀਜ਼ ਨਿੱਜੀ ਹਸਪਤਾਲਾਂ ‘ਚ, ਜਦਕਿ 1 ਮਰੀਜ਼ ਸਰਕਾਰੀ ਹਸਤਪਾਲ ਵਿਚ ਦਾਖ਼ਲ ਹਨ। ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ ਇਕ ਹੋਰ ਮਰੀਜ਼ ਹੈ, ਜੋ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ।