ਲੁਧਿਆਣਾ : ਸੀ.ਆਈ.ਏ ਸਟਾਫ-1 ਲੁਧਿਆਣਾ ਦੀ ਪੁਲਿਸ ਪਾਰਟੀ ਜੀ.ਟੀ ਰੋਡ ਨੇੜੇ ਗੁਰਦੁਆਰਾ ਅਤਰਸਰ ਸਾਹਿਬ ਸਾਹਨੇਵਾਲ ਮੋਜੂਦ ਸੀ ਜਿੱਥੇ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਪਵਿੱਤਰ ਸਿੰਘ ਉਰਫ ਰਾਣਾ ਪੁੱਤਰ ਹਰਦਿਆਲ ਸਿੰਘ ਅਤੇ ਗੁਰਜਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀਆਨ ਪਿੰਡ ਲੋਹਟਬੱਦੀ ਜਿਲਾ ਜਗਰਾਓ ਜੋ ਕਿ ਬਾਹਰਲੀਆਂ ਸਟੇਟਾਂ ਤੋਂ ਅਫੀਮ ਅਤੇ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ, ਅਫੀਮ ਅਤੇ ਭੁੱਕੀ ਦੀ ਖੇਪ ਲੈ ਕੇ ਆ ਰਹੇ ਹਨ।
ਤਲਾਸੀ ਕਰਨ ਤੇ ਟਰਾਲੇ ਦੇ ਕੈਵਨ ਵਿਚੋਂ 10 ਕਿਲੋ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ।ਜਿਸਤੇ ਦੋਸੀਆਂ ਪਵਿੱਤਰ ਸਿੰਘ ਉਰਫ ਰਾਣਾ ਅਤੇ ਗੁਰਜਿੰਦਰ ਸਿੰਘ ਵਿਰੁੱਧ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 269 ਮਿਤੀ 20ਫ਼12ਫ਼2021 ਅਫ਼ਧ 15ਫ਼18ਫ਼25ਫ਼29-61-85 ਂਧਫਸ਼ ਅਛਠ ਥਾਣਾ ਸਾਹਨੇਵਾਲ ਦਰਜ ਰਜਿਸਟਰ ਕੀਤਾ ਗਿਆ।
ਦੋਰਾਨੇ ਪੁੱਛਗਿੱਛ ਦੋਸੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਹ ਨਸ਼ੇ ਦੀ ਖੇਪ ਰਾਂਚੀ ਝਾੜਖੰਡ ਤੋਂ ਲਿਆਂਦੀ ਸੀ । ਦੋਸੀ ਝਾੜਖੰਡ ਤੋਂ 2200ਫ਼- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਚੂਰਾ ਪੋਸਤ ਅਤੇ ਇੱਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆਉਦੇ ਹਨ ਅਤੇ ਜਗਰਾਓ ਏਰੀਆਂ ਵਿਚ ਦੁੱਗਣੇ ਰੇਟ ਤੇ ਵੇਚਦੇ ਹਨ। ਦੋਸੀ ਪਵਿੱਤਰ ਸਿੰਘ ਦੀ ਗ੍ਰਿਫਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ।