ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਤੋਂ ਕਈ ਟਰੇਨਾਂ ਦੇ ਰੱਦ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਦੀ ਫ਼ਿਰੋਜ਼ਪੁਰ ਡਿਵੀਜ਼ਨ ’ਤੇ ਸਨੇਹਵਾਲ-ਅੰਮ੍ਰਿਤਸਰ ਰੇਲਵੇ ਸੈਕਸ਼ਨ ਦੇ ਵਿਚਕਾਰ ਲੁਧਿਆਣਾ ਯਾਰਡ ਵਿੱਚ ਪਲੇਟਫਾਰਮ ਨੰਬਰ 6 ਅਤੇ 7 ’ਤੇ ਚੱਲ ਰਹੇ ਰੀ-ਡਿਵੈਲਪਮੈਂਟ ਦੇ ਕੰਮ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ।
ਹੇਠ ਲਿਖੀਆਂ ਟਰੇਨਾਂ 15 ਫਰਵਰੀ ਤੱਕ ਰੱਦ ਰਹਿਣਗੀਆਂ:-
ਟਰੇਨ ਨੰਬਰ 54603, ਹਿਸਾਰ-ਲੁਧਿਆਣਾ
ਟਰੇਨ ਨੰਬਰ 54604, ਲੁਧਿਆਣਾ-ਚਰੂ
ਗੱਡੀ ਨੰ: 54605, ਚੁਰੂ-ਲੁਧਿਆਣਾ
ਟਰੇਨ ਨੰਬਰ 54606, ਲੁਧਿਆਣਾ-ਹਿਸਾਰ
ਟਰੇਨਾਂ ਦੇ ਰੱਦ ਹੋਣ ਕਾਰਨ ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਜਾਣਕਾਰੀ ਲਏ ਬਿਨਾਂ ਆਪਣੀ ਯਾਤਰਾ ਦੀ ਯੋਜਨਾ ਨਾ ਬਣਾਉਣ, ਨਹੀਂ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।