Connect with us

ਪੰਜਾਬੀ

ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਨੇ ਸ਼ਹਿਰ ਤੇ ਪਿੰਡਾਂ ‘ਚ ਕੀਤਾ ਚੋਣ ਪ੍ਰਚਾਰ

Published

on

Congress candidate Gurkirat Singh campaigned in cities and villages

ਖੰਨਾ :   ਖੰਨਾ ਤੋਂ ਕਾਂਗਰਸੀ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਆਪਣੇ ਹਲਕੇ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿਚ ਚੋਣ ਪ੍ਰਚਾਰ ਕਰਨ ਲਈ ਖੰਨਾ ਪਹੁੰਚੇ। ਉਨ੍ਹਾਂ ਨੇ ਦਿਨ ਦੀ ਸ਼ੁਰੂਆਤ ਪਿੰਡ ਕੋਟ ਸੇਖੋਂ ਤੋਂ ਕੀਤੀ ਅਤੇ ਫਿਰ ਕੋਟ ਪਨੈਚ ਤੇ ਮੰਡਿਆਲਾ ਕਲਾਂ ਆਦਿ ਪਿੰਡਾ ਵਿਚ ਲੋਕਾ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਦੇ ਚਾਨਣਾ ਪਾਇਆ। ਸ਼ਹਿਰ ਦੇ ਵਾਰਡ ਨੰ. 32 ਵਿਚ ਵੀ ਗਏ, ਜਿੱਥੇ ਕਈ ਲੋਕਾਂ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਜਿੱਥੇ ਗੁਰਕੀਰਤ ਸਿੰਘ ਨੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਥਾਂ-ਥਾਂ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਨਵਦੀਪ ਸ਼ਰਮਾ ਅਤੇ ਵਿਕਾਸ ਮਹਿਤਾ, ਪ੍ਰਧਾਨ ਬੇਅੰਤ ਸਿੰਘ ਜੱਸੀ, ਚੇਅਰਮੈਨ ਸਤਨਾਮ ਸਿੰਘ ਸੋਨੀ, ਸਰਪੰਚ ਹਰਪਾਲ ਸਿੰਘ, ਸਰਪੰਚ ਸੁਖਰਾਜ ਸਿੰਘ, ਹਰਜਿੰਦਰ ਸਿੰਘ ਇਕੋਲਾਹਾ, ਸਰਪੰਚ ਭਗਵੰਤ ਸਿੰਘ ਮਾਂਗਟ, ਸੈਕਟਰੀ ਸੁਖਦੇਵ ਸਿੰਘ, ਸਾਬਕਾ ਪੰਚ ਜਗਰੂਪ ਸਿੰਘ ਆਦਿ ਮੌਜੂਦ ਸਨ।

Facebook Comments

Trending